Friday, September 23, 2011

ਕੋਈ ਪੁੱਛੇ ਸਾਥੋਂ ਦਰਦ ਇਨਕਾਰ ਦਾ ਕੀ ਹੁੰਦਾ

https://blogger.googleusercontent.com/img/b/R29vZ2xl/AVvXsEhgHAjyFDpQi09YSS1eWr8MNseq3H28CrsxcmCvkh_llL887GVajOWXODnDv9iJiQ7BGVre_lDOjLvdLPi5XfRZvNt8QZupjrPEn8Lh5Sp7-NEF4KwOswK9myejXgYNrD9f-EYqe0xe1s_t/s1600/the+wait.jpg 















ਕੋਈ ਪੁੱਛੇ ਸਾਥੋਂ ਦਰਦ ਇਨਕਾਰ ਦਾ ਕੀ ਹੁੰਦਾ

ਕੋਈ ਪੁੱਛੇ ਸਾਥੋਂ ਰੰਗ ਬਹਾਰ ਦਾ ਕੀ ਹੁੰਦਾ

ਗੁਜ਼ਰ ਜਾਣੀ ਜਿਨ੍ਹਾਂ ਦੀ ਵਿੱਚ ਵਿਛੋੜੇ ਮਰ ਮਰ ਕੇ

ਕੋਈ ਪੁੱਛੇ ਉਨ੍ਹਾਂ ਤੋਂ ਸਾਥ ਯਾਰ ਦਾ ਕੀ ਹੁੰਦਾ


ਅਸੀਂ ਯਾਰ ਨੂੰ ਰੱਬ ਤੇ ਇਸ਼ਕ ਨੂੰ ਇਬਾਦਤ ਕਹਿ ਬੈਠੇ

ਲੋਕੌ ਪੁੱਛਣ ਸਾਥੋਂ ਅਸੂਲ ਪਿਆਰ ਦਾ ਕੀ ਹੁੰਦਾ

ਆਪਣੇ ਜਿਸਮ ਵਿੱਚੋਂ ਹਰ ਬੂੰਦ ਲਹੂ ਦੀ ਬਹਾ ਦਈਏ

ਕੋਈ ਪੁੱਛੇ ਜੇ ਸਾਥੋਂ ਹੰਝੂ ਯਾਰ ਦਾ ਕੀ ਹੁੰਦਾ

ਹਰ ਵਾਰ ਸਹਾਂ ਮੈਂ ਓਹਦੇ ਨੈਣਾਂ ਦਾ ਹੱਸ ਕੇ

ਮੈਂ ਕੀ ਜਾਣਾ ਫੱਟ ਤੀਰ ਅਤੇ ਤਲਵਾਰ ਦਾ ਕੀ ਹੁੰਦਾ

ਇਸ਼ਕ ਉਮਰਾਂ ਦਾ ਰੱਚ ਗਿਆ ਜਿਨ੍ਹਾਂ ਦੇ ਹੱਡੀ

ਉਹ ਕੀ ਜਾਨਣ ਪਿਆਰ ਦਿਨ ਦੋ-ਚਾਰ ਦਾ ਕੀ ਹੁੰਦਾ

ਹਰ ਜਨਮ ਲੰਘਿਆ ਤੇਰੀ ਉਡੀਕ ਵਿੱਚ

ਕੋਈ ਪੁੱਛੇ ਸਾਥੋਂ ਸਵਾਦ ਇੰਤਜ਼ਾਰ ਦਾ ਕੀ ਹੁੰਦਾ


Friday, September 16, 2011

ਬੁੱਲਾਂ ਤੇ ਤੇਰਾ ਨਾਮ

 
ਬੁੱਲਾਂ ਤੇ ਤੇਰਾ ਨਾਮ , ਦਿਲ ਵਿਚ ਤੇਰਾ ਇੰਤਜ਼ਾਰ ਰਹੇਗਾ,
ਉਜੜਿਆਂ ਨੂੰ ਮੁੜ ਕੇ ਵੱਸਣ ਦ ਖਾਬ ਰਹੇਗਾ..
ਸਾਨੂੰ ਪਤਾ ਹੈ ਤੂੰ ਮੁੜ ਕੇ ਨਹੀ ਆਓਣਾ, ਨਦੀਆਂ ਨੂੰ ਫ਼ਿਰ ਵੀ ਵਹਿ ਚੁਕੇ ਪਾਣੀਆਂ ਦਾ ਇੰਤਜ਼ਾਰ ਰਹੇਗਾ..
ਸ਼ੀਸ਼ਿਆਂ ਤੇ ਜੋ ਤਰੇੜ ਪਾ ਗਏ, ਸ਼ੀਸ਼ਿਆਂ ਨੂੰ ਉਹਨਾਂ ਪੱਥਰਾਂ ਨਾਲ ਵੀ ਪਿਆਰ ਰਹੇਗਾ..
ਤੂੰ ਇਕ ਵਾਰ ਕਰ ਤਾਂ ਸਹੀ ਵਾਦਾ ਮਿਲਣ ਦਾ, ਮੈਨੂੰ ਤਾਂ ਕਈ ਜਨਮਾਂ ਤੱਕ ਤੇਰਾ ਇੰਤਜ਼ਾਰ ਰਹੇਗਾ..





Monday, August 22, 2011

ਮਨ ਨੂੰ ਸਮਝਾ ਲੈ ਚੰਗਾ ਰਹੇਗਾ

https://blogger.googleusercontent.com/img/b/R29vZ2xl/AVvXsEhXPTH-Oz-EhxbzPLiIOj7DuzOvIoG5iuV70KmlL0tw0QLJ83eI8k-u1n5GoTGbCD-S5w3dD8mC_GH7wJ5gYS-uVnHxjsT-A5-lISDXe2-sAgCdU4PfJwmphWQQ7AoEcJYWgqWWmKUNytUe/s640/sun+le+yaar.jpgਮਨ ਨੂੰ ਸਮਝਾ ਲੈ ਚੰਗਾ ਰਹੇਗਾ,
ਦਿਲ ਨੂੰ ਪੱਥਰ ਬਣਾ ਲੈ ਚੰਗਾ ਰਹੇਗਾ ।
ਇਹ ਦੁਨੀਆਂ ਨਾ ਸਮਝਦੀ ਪਿਆਰ ਦਾ ਮਤਲਬ ,
ਦੁੱਖਾਂ ਦੇ ਨਾਲ ਸਾਂਝ ਪਾ ਲੈ ਚੰਗਾ ਰਹੇਗਾ ।
ਇੱਥੇ ਕੋਈ ਨਹੀਂ ਤੇਰਾ ,
ਇਕੱਲੇ ਰਹਿਣ ਦੀ ਆਦਤ ਪਾ ਲੈ ਚੰਗਾ ਰਹੇਗਾ ।



Thursday, August 18, 2011

ਏ ਇਸ਼ਕ ਨਾ ਕਰਦਾ ਖੈਰ ਦਿਲਾ

http://www.contactmusic.com/videoimages/sbmg/christina-aguilera-hurt.jpgਏ ਇਸ਼ਕ ਨਾ ਕਰਦਾ ਖੈਰ ਦਿਲਾ, 

ਤੂੰ ਪਿੱਛੇ ਮੋੜ ਲੈ ਪੈਰ ਦਿਲਾ, 

ਤੈਨੁੰ ਆਖਾਂ ਹੱਥ ਜੋੜਕੇ ਨਾ ਰੋਲ ਜਵਾਨੀ ਨੂੰ, 

ਨਾ ਕਰ ਬਹੁਤਾ ਪਿਆਰ ਚੰਦਰਿਆ ਚੀਜ਼ ਬੇਗਾਨੀ ਨੂੰ.....

 


 

Friday, July 29, 2011

ਤੇਰੇ ਨਾਲ ਕੀ ਲਾਈਆਂ ਅੱਖੀਆਂ,ਰੋ ਰੋ ਯਾਰ ਗੁਆਈਆਂ ਅੱਖੀਆਂ,


ਤੇਰੇ ਨਾਲ ਕੀ ਲਾਈਆਂ ਅੱਖੀਆਂ,ਰੋ ਰੋ ਯਾਰ ਗੁਆਈਆਂ ਅੱਖੀਆਂ,
ਜਦ ਉਸ ਨਾਲ ਮਿਲਾਈਆਂ ਅੱਖੀਆਂ,ਝੁਕਿਆ ਸਿਰ ਸ਼ਰਮਾਈਆਂ ਅੱਖੀਆਂ,
ਲੱਖ ਵਾਰੀ ਸਮਝਾਈਆਂ ਅੱਖੀਆਂ,ਇਸ਼ਕੋਂ ਬਾਜ਼ ਨਾਂ ਆਈਆਂ ਅੱਖੀਆਂ,
ਨਸ਼ਿਆਈਆਂ ਨਸ਼ਿਆਈਆਂ ਅੱਖੀਆਂ,ਦਿਲ ਦੇ ਵਿਚ ਸਮਾਈਆਂ ਅੱਖੀਆਂ,
ਉਹ ਟਕਰੇ ਟਕਰਾਈਆਂ ਅੱਖੀਆਂ,ਹੁਣ ਨਾਂ ਸਹਿਣ ਜੁਦਾਈਆਂ ਅੱਖੀਆਂ,
ਖਬਰੇ ਕੀ ਇਹਨਾਂ ਵਿਚ ਜਾਦੂ,ਸਭ ਦੇ ਦਿਲ ਨੂੰ ਭਾਈਆਂ ਅੱਖੀਆਂ,
ਤੂੰ ਆਉਣਾ ਮੈਂ ਤਾਂਘ ਤੇਰੀ ਵਿਚ,ਰਾਹਾਂ ਵਿਚ ਵਿਛਾਈਆਂ ਅੱਖੀਆਂ,
ਬੇਕਦਰਾਂ ਨੂੰ ਦਿਲ ਦੇ ਕੇ ਮੈਂ,ਜ਼ਾਰੋ ਜ਼ਾਰ ਰੁਆਈਆਂ ਅੱਖੀਆਂ,
ਛੁਪ ਛੁਪ ਕਰਦੀਆਂ ਵਾਰ ਨਜ਼ਰ ਦੇ,ਘੁੰਗਟ ਹੇਠ ਛੁਪਾਈਆਂ ਅੱਖੀਆਂ,
ਕਰ ਚੁਕੀਆਂ ਨੇ ਘਰ ਜੋ ਦਿਲ ਵਿਚ,ਕਿੰਝ ਉਹ ਜਾਣ ਭੁਲਾਈਆਂ ਅੱਖੀਆਂ,
ਕੋਈ ਭੁਲ ਕੇ ਪਿਆਰ ਕਰੇ ਨਾਂ,ਰੋ ਰੋ ਦੇਣ ਦੁਹਾਈਆਂ ਅੱਖੀਆਂ,
ਬੱਦਲਾਂ ਵਾਂਗੂੰ ਛਮ ਛਮ ਬਰਸਣ,ਦੀਦ ਦੀਆਂ ਤਿਰਹਾਈਆਂ ਅੱਖੀਆਂ,
ਲੋਕੋ ਕੀ ਇਤਬਾਰ ਇਹਨਾਂ ਦਾ,ਥਾਂ ਥਾਂ ਲਾਉਂਦੀਆਂ ਸਾਈਆਂ ਅੱਖੀਆਂ

Wednesday, July 27, 2011

ਵਫ਼ਾਦਾਰੀ, ਮੁਹੱਬਤ, ਜਜ਼ਬਿਆਂ ਨੂੰ ਕੌਣ ਪੁਛਦਾ ਹੈ।

ਵਫ਼ਾਦਾਰੀ, ਮੁਹੱਬਤ, ਜਜ਼ਬਿਆਂ ਨੂੰ ਕੌਣ ਪੁਛਦਾ ਹੈ।
ਇਹ ਨਗਰੀ ਡਾਲਰਾਂ ਦੀ ਹੈ, ਦਿਲਾਂ ਨੂੰ ਕੌਣ ਪੁਛਦਾ ਹੈ।
ਚੜ੍ਹੇ ਹਫ਼ਤੇ ਮਿਲ਼ੇ ਜੇ ਚੈੱਕ, ਤਾਂ ਕੁਝ ਕਦਰ ਕਰਦੇ ਹੋ,
ਮਹੀਵਾਲੋ ! ਨਹੀਂ ਤਾਂ ਸੁਹਣੀਆਂ ਨੂੰ ਕੌਣ ਪੁਛਦਾ ਹੈ।
ਹਰਿੱਕ ਨੇ ਆਪਣੇ ਹਿਤ ਪਾਲ਼ੇ ਨੇ, ਦਿਲ ਕਾਲ਼ੇ, ਲਹੂ ਚਿੱਟਾ,
ਭਲਾ ਏਥੇ, ਲਹੂ ਦੇ ਰਿਸ਼ਤਿਆਂ ਨੂੰ ਕੌਣ ਪੁਛਦਾ ਹੈ।
ਠਰੇ ਮੌਸਮ ਚ ਦਿਲ ਵੀ ਠਰ ਗਏ, ਇਸ ਮੁਲਖ਼ ਵਿਚ ਬਾਪੂ,
ਤਰਸਦੇ ਧੁੱਪ ਨੂੰ, ਤੂਤਾਂ ਦੀ ਛਾਂ ਨੂੰ ਕੌਣ ਪੁਛਦਾ ਹੈ।
ਰੁਝੇਵੇਂ ਅਪਣਿਆਂ ਵਿੱਚੋਂ ਕਿਸੇ ਆਪਣੇ ਦੀ ਸੁੱਧ ਲਈਏ,
ਨਹੀਂ ਫ਼ੁਰਸਤ, ਭਲਾ ਬੇਗਾਨਿਆਂ ਨੂੰ ਕੌਣ ਪੱਛਦਾ ਹੈ।
ਸਜਾ ਰੱਖੇ ਨੇ ਮਹਿੰਗੇ ਬਸਤਰਾਂ ਦੇ ਨਾਲ਼ ਤਨ ਅਪਣੇ,
ਜੇ ਮਨ ਜ਼ਖ਼ਮੀ, ਮਨਾਂ ਦਾ ਕੀ, ਮਨਾਂ ਨੂੰ ਕੌਣ ਪੁਛਦਾ ਹੈ।
ਬਿਨਾਂ ਸ਼ੱਕ ਯਾਦ ਤਾਂ ਕਰਦੇ ਨੇ ਪਰ ਨਾ ਪਰਤਦੇ ਲੋਕੀ,
ਮਹਾਂਨਗਰੀ ਚ ਰਹਿ ਕੇ ਹੁਣ, ਗਰਾਂ ਨੂੰ ਕੌਣ ਪੁਛਦਾ ਹੈ।
ਖ਼ੁਸ਼ੀ ਵਿਚ ਨਾ ਸਹੀ, ਤੂੰ ਆਪਣੀਆਂ ਮਜਬੂਰੀਆਂ ਤੇ ਹਸ,
ਇਹ ਦੁਨੀਆਂ ਹਸਦਿਆਂ ਦੀ, ਰੋਂਦਿਆਂ ਨੂੰ ਕੌਣ ਪੁਛਦਾ ਹੈ।

Tuesday, July 26, 2011

ਪੱਗ ਨਾਲ ਹਾ ਵੱਖਰੀ ਪਿਛਾਣ ਸਾਡੀ

ਪੱਗ ਨਾਲ ਹਾ ਵੱਖਰੀ ਪਿਛਾਣ ਸਾਡੀ
ਕੋਮਾ ਜੱਗ ਤੇ ਵਸਦੀਆ ਸਾਰੀਆ ਨੇ
ਪੱਗ ਲੈਣ ਨਾ ਦਿੱਤੀ ਸਿਰ ਤੋ
ਸਿਰ ਤੇ ਝੱਲਿਆ ਮੁਸ਼ਕਲਾ ਭਾਰੀਆ ਨੇ
ਲੋਕੀ ਭੱਜਦੇ ਮੋਤ ਤੋ
ਸਾਡੀਆ ਨਾਲ ਮੋਤ ਦੋ ਯਾਰੀਆ ਨੇ
ਲੱਖ ਸਿੰਘ ਸ਼ਹੀਦ ਹੋਏ ਨੇ ਯਾਰੋ
ਐਵੇ ਮਿਲਿਆ ਨਹੀ ਸਰਦਾਰੀਆ ਨੇ

ਦਿਲ ਦੇ ਸੱਚੇ ਆ
ਯਾਰੀ ਦੇ ਪੱਕੇ ਆ
ਸਿਰਾ ਨਾਲ ਨਭਾਇਆ ਯਾਰੀਆ ਨੇ
ਹੱਕ ਸੱਚ ਲਈ ਸਦਾ ਕੁਰਬਾਨ ਹੋਏ
ਤਾਹੀਓ ਕਾਇਮ ਸਦਾ ਲਈ ਰੱਖਿਆ ਸਰਦਾਰੀਆ ਨੇ

Sunday, July 24, 2011

Be My Friend

ਜਿਹੜੇ ਘਰ ਆਵਣ ਧੀਆਂ,

ਜਿਹੜੇ ਘਰ ਆਵਣ ਧੀਆਂ,
ਭਾਗ ਉਸ ਨੂੰ ਲਾਵਣ ਧੀਆਂ,
ਸੁੰਨ ਮੁਸੰਨਾ ਲੱਗਦਾ ਵਿਹੜਾ,
ਜਦੋਂ ਪਰਾਈਆਂ ਹੋ ਜਾਵਣ ਧੀਆਂ।
ਮਾਪਿਆਂ ਦੇ ਇਹ ਦੁੱਖ ਵੰਡਾਵਣ,
ਜਾਇਦਾਦਾ ਨਾ ਵੰਡਾਵਣ ਧੀਆਂ,
ਪੁੱਤਾਂ ਨਾਲੋ ਵੱਧਕੇ ਨੇ ਇਹ,
ਫਿਰ ਕਿਓਂ ਪਰਾਈਆਂ ਅਖਵਾਵਣ ਧੀਆਂ


ਸਾਡੀ ਦੋਸਤੀ ਜਾਂ ਆਪਣਾ ਗ਼ਰੂਰ ਰੱਖ ਲੈ

ਸਾਡੀ ਦੋਸਤੀ ਜਾਂ ਆਪਣਾ ਗ਼ਰੂਰ ਰੱਖ ਲੈ
ਦੋਹਾਂ ਵਿਚੋਂ ਤੈਨੂੰ ਜਿਹੜਾ ਮਨਜ਼ੂਰ ਰੱਖ ਲੈ
ਸਾਥੋਂ ਤੇਰੇ ਤੋਂ ਬਗੈਰ ਨਹੀਂ ਕੱਟੇ ਜਾਣੇ ਦਿਨ
ਯਾਦ ਆਪਣੀ ਨੂੰ ਭਾਵੇਂ ਸਾਥੋਂ ਦੂਰ ਰੱਖ ਲੈ
ਲੰਘੇ ਲਾਰਿਆਂ ਦੇ ਵਿਚ ਕਈ ਹਾੜ ਤੇ ਸਿਆਲ
ਕਦੋਂ ਆਉਣਾ ਏ ਤੂੰ ਦਿਨ ਉਹ ਜ਼ਰੂਰ ਰੱਖ ਲੈ
ਸਾਥੋਂ ਬੜੀ ਭੁੱਲ ਹੋਈ ਪਿਆਰ ਮੰਗ ਬੈਠੇ ਹਾਂ
ਥੋੜਾ ਵਫਾ ਵਾਲਾ ਤੂੰ ਵੀ ਦਸਤੂਰ ਰੱਖ ਲੈ
ਕੰਮ ਆਪਣਾ ਹੀ ਔਖੇ ਵੇਲੇ ਆਉਂਦਾ ਹੁੰਦਾ ਏ
ਗੱਲ ਦਿਲ ਵਿਚ ਆਪਣੇ ਹਜ਼ੂਰ ਰੱਖ ਲੈ

Saturday, July 23, 2011

ਸਭ ਇੱਥੇ ਰਹਿ ਜਾਣਾ ਬੰਦਿਆ ਮਾਣ ਨਾ ਕਰ,

ਸਭ ਇੱਥੇ ਰਹਿ ਜਾਣਾ ਬੰਦਿਆ ਮਾਣ ਨਾ ਕਰ,
ਸੱਚਾ ਪਿਆਰ ਨਿਭਾ ਲੈ,ਅਹਿਸਾਨ ਨਾ ਕਰ..
ਆਸ ਲੈ ਕੇ ਆਵੇ ਜੇ ਕੋਈ ਤੇਰੇ ਦਰ ਤੇ,
ਓਹਨੂੰ ਕੁਝ ਕੁ ਪਲਾਂ ਦ ਮਹਿਮਾਣ ਨਾ ਕਰ..
ਸਿਰ ਦੇ ਕੇ ਬੋਲ ਨਿਭਾਉਂਦੇ ਲੋਕ ਯਾਰੀਆਂ,
ਨਹੀ ਨਿਭਦੀ ਤਾਂ ਐਸੀ ਜੁਬਾਨ ਨਾ ਕਰ

Friday, July 22, 2011

ਬੰਦੇ ਨਾਲ ਬੰਦੇ ਦਾ ਪਿਆਰ ਹੋਣਾ ਚਾਹੀਦਾ,

ਬੰਦੇ ਨਾਲ ਬੰਦੇ ਦਾ ਪਿਆਰ ਹੋਣਾ ਚਾਹੀਦਾ,

ਯਾਰੀਆ ਦੇ ਵਿਚੱ ਇਤਬਾਰ ਹੋਣਾ ਚਾਹੀਦਾ....

ਸੱਜਣਾ ਦੇ ਦਿਲਾਂ 'ਚੋ ਨਹੀ ਬਾਹਰ ਹੋਣਾ ਚਾਹੀਦਾ,ਬੁਹਤਾ ਰੁਖਾ,

ਕੌੜਾ ਨਹੀ ਵਿਹਾਰ ਹੋਣਾ ਚਾਹੀਦਾ....

ਐਵੇ ਹੱਥ ਜੋੜੀ ਜਾਣੇ ਐਵੇ ਕੰਨ ਫੜੀ ਜਾਣੇ,

ਡਰਾਮੇ ਬਾਜ਼ਾ ਕੋਲੋ ਖਬਰਦਾਰ ਹੋਣਾ ਚਾਹੀਦਾ.....

ਲੋੜ ਨਹੀ ਦਿਖਾਵੇ ਵੱਜੋ ਪੈਰੀ ਹੱਥ ਲਾਈ ਜਾਣੇ

ਦਿਲਾਂ ਵਿੱਚ ਪਿਆਰ ਹੋਣਾ ਚਾਹੀਦਾ ,,,,,,,,,,,

Sunday, July 17, 2011

ਦੁਖੀ ਹੌਣ ਦੇ 10 ਤਰੀਕੇ

(1)ਬਿਨਾ ਮੰਗਿਆ ਸਲਾਹ ਦਿਤੀਆ
(2) ਬਿਨਾ ਕਾਰਨ ਝੁਠ ਬੌਲਣਾ
(3) ਦੇਰ ਨਾਲ ਸੌਣਾ, ਦੇਕ ਨਾ ਓਠਣਾ
(4) ਲੈਣ ਦੇਣ ਦਾ ਹਿਸਾਬ ਨਾ ਰਖਣਾ
(5) ਆਪਣੀ ਹਦ ਤੌ ਜਿਆਦਾ ਪੈਰ ਪਸਾਰਨਾ
(6) ਹਮੇਸ਼ਾ ਆਪਣੇ ਲਈ ਹੀ ਸੌਚਣਾ
(7) ਜਰੂਰਤ ਤੌ ਵਧ ਵਿਸ਼ਵਾਸ਼ ਕਰਨਾ
(8) ਕੌਈ ਵੀ ਕੰਮ ਸਮੇ ਸਿਰ ਨਾ ਕਰਨਾ
(9) ਬੀਤੇ ਸਮੇ ਦੇ ਸੁਖਾ ਨੂੰ ਯਾਦ ਕਰਨਾ
(10) ਆਪਣੀ ਕਹੀ ਗਲ ਨੂੰ ਹੀ ਸਹੀ ਕਹਿਣਾ

ਦੋਸਤੀ ਉਹਨਾ ਨਾਲ ਕਰੋ ਜੋ ਨਿਭਾਉਣਾ ਜਾਣਦੇ ਹੋਣ

ਦੋਸਤੀ ਉਹਨਾ ਨਾਲ ਕਰੋ ਜੋ ਨਿਭਾਉਣਾ ਜਾਣਦੇ ਹੋਣ,
ਨਫਰਤ ਉਹਨਾ ਨਾਲ ਕਰੋ ਜੋ ਭੁਲਾਉਣਾ ਜਾਣਦੇ ਹੋਣ,
ਗੁਸਾ ਉਹਨਾ ਨਾਲ ਕਰੋ ਜੋ ਮਨਾਉਣਾ ਜਾਣਦੇ ਹੋਣ, ਅਤੇ
ਪਿਆਰ ਉਹਨਾ ਨਾਲ ਕਰੋ ਜੋ ਦਿਲ ਲੁਟਾਉਣਾ ਜਾਣਦੇ ਹੋਣ
------------------------------------------------------------------------------------------------------------------------------

Earn Money from Internet Without Invesment

Click Here to Join now

------------------------------------------------------------------------------------------------------------------------------


ਅਸਲੀ ਕਹਾਣੀ

ਕੁੱਝ ਦੋਸਤ ਟੈਕਸੀ ਵਿੱਚ ਦਿੱਲੀ ਤੋਂ ਜੈਪੁਰ ਜਾ ਰਹੇ ਸੀ।ਜਿਸਦਾ ਡਰਾਈਵਰ ਸਰਦਾਰ ਸੀ।ਸਾਰੇ ਦੋਸਤ ਸਿੱਖਾਂ 'ਤੇ ਚੁਟਕਲੇ ਬਣਾ ਬਣਾ ਕੇ ਇੱਕ ਦੂਜੇ ਨੂੰ ਦੱਸਕੇ ਹੱਸ ਰਹੇ ਸਨ।ਡਰਾਈਵਰ ਉਹਨਾਂ ਦੀਆਂ ਗੱਲਾਂ ਸੁਣ ਕੇ ਚੁੱਪ-ਚਾਪ ਸਹਿਣ ਕਰੀ ਗਿਆ।ਸਫਰ ਖਤਮ ਹੋਣ ਤੋਂ ਬਾਅਦ ਸਰਦਾਰ ਨੇ ਇੱਕ ਨੂੰ ਬੁਲਾਇਆ ਅਤੇ ਕਿਹਾ"ਮੈਂ ਤੁਹਾਨੂੰ ਸਿੱਖਾਂ 'ਤੇ ਚੁੱਟਕਲੇ ਬਣਾਉਣ ਤੋਂ ਰੋਕਾਂਗਾ ਨਹੀ ਅਤੇ ਨਾ ਹੀ ਉਹਨਾਂ ਦੀ ਬਹਾਦਰੀ ਦੇ ਕਿੱਸੇ ਸੁਣਾਵਾਂਗਾ।ਆਹ ਇੱਕ ਰੁਪਇਆ ਰੱਖ 'ਤੇ ਕਿਸੇ ਗਰੀਬ ਸਿੱਖ ਭਿਖਾਰੀ ਨੂੰ ਦੇ ਦੇਈਂ"। ਛੇ ਮਹੀਨੇ ਬੀਤ ਜਾਣ ਤੋਂ ਬ ਰੁਪਿਆ ਉਹਨਾਂ ਦੋਸਤਾਂ ਕੋਲ ਹੀ ਸੀ।ਤੁਸੀਂ ਜਾਣਦੇ ਹੋ ਕਿਉਂ?ਕਿਉਂਕਿ ਉਹਨਾਂ ਨੂੰ ਕਿਤੇ ਵੀ ਕੋਈ ਸਿੱਖ ਭਿਖਾਰੀ ਨਾ ਮਿਲਿਆ।ਸਿੱਖ ਕਦੇ ਹਾਰ ਦੇ ਨਹੀ...ਉਹ ਆਪਣੀ ਮਿਹਨਤ ਦੀ ਰੋਟੀ ਖਾਂਦੇ ਨੇ 'ਤੇ ਆਖਰੀ ਸਾਹ ਤੱਕ ਭੀਖ ਨਹੀ ਮੰਗਦੇ...ਪਰ ਫਿਰ ਵੀ ਲੋਕ ਉਹਨਾਂ 'ਤੇ ਚੁੱਟਕਲੇ ਬਣਾਉਣ ਤੋਂ ਨਹੀ ਹੱਟਦੇ,ਸਾਡੇ 'ਚੋਂ ਕੁੱਝ ਇਸ ਗੱਲ ਨੂੰ ਸਮਝ ਚੁੱਕੇ ਹਨ,ਸਾਰੀ ਦੁਨੀਆ ਨੂੰ ਸਮਝਣਾ ਚਾਹੀਦਾ ਹੈ

Saturday, July 16, 2011

ਰੰਗ ਬਿਰੰਗੀ ਦੁਨੀਆ ਦੇ ਵਿੱਚ

ਰੰਗ ਬਿਰੰਗੀ ਦੁਨੀਆ ਦੇ ਵਿੱਚ
ਰੰਗ ਬਿਰੰਗੀ ਦੁਨੀਆ ਦੇ ਵਿੱਚ,
ਕੀ ਕੀ ਰੰਗ ਵਿਖਾਉਂਦੇ ਲੋਕ।
ਰੋਂਦਿਆਂ ਨੂੰ ਨੇ ਹੋਰ ਰਵਾਉਂਦੇ,
ਹੱਸਦਿਆਂ ਹੋਰ ਹਸਾਉਂਦੇ ਲੋਕ।
ਲੱਖ ਅਹਿਸਾਨਾਂ ਨੂੰ ਭੁੱਲ ਜਾਂਦੇ,
ਖਤਾ ਨਾ ਇੱਕ ਭੁਲਾਉਂਦੇ ਲੋਕ।
ਵਾਂਗ ਖਿਡੌਣਾ ਦਿਲ ਨਾਲ਼ ਖੇਡਣ,
ਇੰਝ ਵੀ ਦਿਲ ਪਰਚਾਉਂਦੇ ਲੋਕ।
ਆਪ ਕਿਸੇ ਦੀ ਗੱਲ ਨਾ ਸੁਣਦੇ,
ਹੋਰਾਂ ਨੂੰ ਸਮਝਾਉਂਦੇ ਲੋਕ।
ਪਹਿਲਾਂ ਜਿਗਰੀ ਯਾਰ ਕਹਾਉਂਦੇ,
ਮਗਰੋਂ ਪਿੱਠ ਦਿਖਾਉਂਦੇ ਲੋਕ।
ਬਹੁਤ ਬੁਰੀ ਏ ਦਾਰੂ ਮਿੱਤਰਾ,
ਪੀ ਕੇ ਨੇ ਸਮਝਾਉਂਦੇ ਲੋਕ।
ਹੋਰਾਂ ਦੀ ਗੱਲ ਭੰਡਦੇ ਫਿਰਦੇ,
ਖ਼ੁਦ ਨੂੰ ਰਹਿਣ ਸਲਾਹੁੰਦੇ ਲੋਕ।
ਪਤਾ ਨਹੀਂ ਕਿਉਂ ਆਪ ਨਾ ਕਰਦੇ,
ਦੂਜਿਆਂ ਤੋਂ ਜੋ ਚਾਹੁੰਦੇ ਲੋ

ਮੁੱਖੜਾ ਅਜ ਵੀ ਚੰਨ ਵਰਗਾ,ਪਰ ਤੱਕਨੇ ਵਾਲਾ ਬਦਲ ਗਿਆ...

ਮੁੱਖੜਾ ਅਜ ਵੀ ਚੰਨ ਵਰਗਾ,ਪਰ ਤੱਕਨੇ ਵਾਲਾ ਬਦਲ ਗਿਆ,
ਦਿਲ ਤਾਂ ਅਜ ਵੀ ਸੋਨੇ ਵਰਗਾ,ਵਿਚ ਵਸਨੇ ਵਾਲਾ ਬਦਲ ਗਿਆ,
ਕਚੀਆਂ ਯਾਰੀਆਂ ਪਾਉਣ ਵਾਲੀ ਦਾ ਹੁਣ ਯਾਰ ਬਦਲ ਗਿਆ..........

ਨਖਰੇ ਅਜ ਵੀ ਉਹੀ,ਉਹਨੂੰ ਝਲਣ ਵਾਲਾ ਬਦਲ ਗਿਆ,
ਮੁੰਦਰੀ ਛਲੇ ਅਜ ਵੀ ਪਿਹਲਾਂ ਵਾਲੇ,ਪਰ ਵਟਾਉਣ ਵਾਲਾ ਬਦਲ ਗਿਆ,
ਕਚੀਆਂ ਯਾਰੀਆਂ ਪਾਉਣ ਵਾਲੀ ਦਾ ਹੁਣ ਯਾਰ ਬਦਲ ਗਿਆ....

ਝੁੱਠੇ ਵਾਦੇ ਪਿਯਾਰ ਦੇ,ਅਜ ਕਸਮਾਂ ਸੌਂਹਾਂ ਖਾਨ ਵਾਲਾ ਬਦਲ ਗਿਆ,
ਇਸ ਰੰਗ ਵਟਾਉਂਦੀ ਦੁਨੀਆ ਵਿਚੋਂ,ਇਕ ਹੋਰ ਰੰਗ ਬਦਲ ਗਿਆ,
ਕਚੀਆਂ ਯਾਰੀਆਂ ਪਾਉਣ ਵਾਲੀ ਦਾ ਹੁਣ ਯਾਰ ਬਦਲ ਗਿਆ....

ਪਿਹਲਾਂ ਵਾਂਗੂੰ ਸੋਹਨੇ ਅਜ ਵੀ ਮਹਿਫਲਾਂ ਸਜਾਉਂਦੇ ਨੇ,
ਪਰ ਅਜ ਉੱਹ ਮਹਿਫਲਾਂ ਦਾ ਅਂਦਾਜ ਬਦਲ ਗਿਆ,
ਕਚੀਆਂ ਯਾਰੀਆਂ ਪਾਉਣ ਵਾਲੀ ਦਾ ਹੁਣ ਯਾਰ ਬਦਲ ਗਿਆ....

ਕੌਣ ਕਰੇ ਵਿਸ਼ਵਾਸ ਕਿ ਸੋਹਨੇ ਬੋਹਤੇ ਲਾਰੇ ਲਾਉਂਦੇ ਨੇ,
ਪਰ ਅਜ ਉਹ ਲਾਰਿਆਂ ਤੋਂ ਤਬਾਹ ਹੋਣ ਵਾਲਾ ਬਦਲ ਗਿਆ,
ਕਚੀਆਂ ਯਾਰੀਆਂ ਪਾਉਣ ਵਾਲੀ ਦਾ ਹੁਣ ਯਾਰ ਬਦਲ ਗਿਆ....

ਮਾਹੀ ਤਾਂ ਅਜ ਵੀ ਉਹਦਾ ਚੰਨ ਵਰਗਾ,
ਪਰ ਚੰਨ ਕਹਿਲਾਊੱਣ ਵਾਲਾ ਬਦਲ ਗਿਆ,
ਕਚੀਆਂ ਯਾਰੀਆਂ ਪਾਉਣ ਵਾਲੀ ਦਾ ਹੁਣ ਯਾਰ ਬਦਲ ਗਿਆ

ਹੁਣ ਸੌਚਣਾ ਨਹੀਂ ਪੈਂਦਾ ਇੰਨਾ

ਹੁਣ ਸੌਚਣਾ ਨਹੀਂ ਪੈਂਦਾ ਇੰਨਾ,

ਕਿਸੇ ਦਾ ਦਿਲ ਦੁਖਾਉਣ ਲੱਗਿਆ,

ਉ ਜਿੰਨਾ ਸੌਚਣਾ ਪੈਂਦਾ ਹੈ,

ਕਿਸੇ ਦੇ ਜ਼ਖਮਾਂ ' ਤੇ ਮਰਹਮ ਲਾਉਣ ਲੱਗਿਆਂ,

ਹੁਣ ਸੌਚਣਾ ਨਹੀ ਪੈਂਦਾ ਇੰਨਾ,

ਕਿਸੇ ਨੂੰ ਰੁਲਾਉਣ ਲੱਗਿਆਂ,

ਜਿੰਨਾ ਸੌਚਣਾ ਪੈਂਦਾ ਸੀ,

ਕਿਸੇ ਰੌਂਦੇ ਨੂੰ ਚੁੱਪ ਕਰਾਉਣ ਲੱਗਿਆਂ.