
ਕੋਈ ਪੁੱਛੇ ਸਾਥੋਂ ਦਰਦ ਇਨਕਾਰ ਦਾ ਕੀ ਹੁੰਦਾ
ਕੋਈ ਪੁੱਛੇ ਸਾਥੋਂ ਰੰਗ ਬਹਾਰ ਦਾ ਕੀ ਹੁੰਦਾ
ਗੁਜ਼ਰ ਜਾਣੀ ਜਿਨ੍ਹਾਂ ਦੀ ਵਿੱਚ ਵਿਛੋੜੇ ਮਰ ਮਰ ਕੇ
ਕੋਈ ਪੁੱਛੇ ਉਨ੍ਹਾਂ ਤੋਂ ਸਾਥ ਯਾਰ ਦਾ ਕੀ ਹੁੰਦਾ
ਅਸੀਂ ਯਾਰ ਨੂੰ ਰੱਬ ਤੇ ਇਸ਼ਕ ਨੂੰ ਇਬਾਦਤ ਕਹਿ ਬੈਠੇ
ਲੋਕੌ ਪੁੱਛਣ ਸਾਥੋਂ ਅਸੂਲ ਪਿਆਰ ਦਾ ਕੀ ਹੁੰਦਾ
ਆਪਣੇ ਜਿਸਮ ਵਿੱਚੋਂ ਹਰ ਬੂੰਦ ਲਹੂ ਦੀ ਬਹਾ ਦਈਏ
ਕੋਈ ਪੁੱਛੇ ਜੇ ਸਾਥੋਂ ਹੰਝੂ ਯਾਰ ਦਾ ਕੀ ਹੁੰਦਾ
ਹਰ ਵਾਰ ਸਹਾਂ ਮੈਂ ਓਹਦੇ ਨੈਣਾਂ ਦਾ ਹੱਸ ਕੇ
ਮੈਂ ਕੀ ਜਾਣਾ ਫੱਟ ਤੀਰ ਅਤੇ ਤਲਵਾਰ ਦਾ ਕੀ ਹੁੰਦਾ
ਇਸ਼ਕ ਉਮਰਾਂ ਦਾ ਰੱਚ ਗਿਆ ਜਿਨ੍ਹਾਂ ਦੇ ਹੱਡੀ
ਉਹ ਕੀ ਜਾਨਣ ਪਿਆਰ ਦਿਨ ਦੋ-ਚਾਰ ਦਾ ਕੀ ਹੁੰਦਾ
ਹਰ ਜਨਮ ਲੰਘਿਆ ਤੇਰੀ ਉਡੀਕ ਵਿੱਚ
ਕੋਈ ਪੁੱਛੇ ਸਾਥੋਂ ਸਵਾਦ ਇੰਤਜ਼ਾਰ ਦਾ ਕੀ ਹੁੰਦਾ
very nice written sir jee.. thanks,
ReplyDeleteRaman Kaur