ਪੰਜਾਬੀ ਸ਼ਾਇਰੀ | Punjabi Shayri
ਸੁਆਗਤ ਹੈ ਮਹਿਮਾਨ ਜੀ
Sunday, August 23, 2015
ਸੱਜਣਾ ਦੀਆਂ ਸੁਗਾਤਾਂ ਜੀਕਣ, ਸਾਂਭ ਕੇ ਲੋਕੀ ਰੱਖਦੇ ਨੇ,
ਯਾਰ ਮੇਰੇ ਮੈਨੂੰ ਜ਼ਖਮ ਨੇ ਦਿੱਤੇ, ਮੈਨੂੰ ਪੀੜਾਂ ਗਲ਼ ਨਾਲ ਲਾਉਣ ਦਿਓ,
ਯਾਰ ਮੇਰੇ ਮੈਨੂੰ ਜ਼ਖਮ ਨੇ ਦਿੱਤੇ, ਮੈਨੂੰ ਪੀੜਾਂ ਗਲ਼ ਨਾਲ ਲਾਉਣ ਦਿਓ,
ਕੀ ਕਰਾਂਗਾ, ਮੈਂ ਉੱਚਾ ਬਣ ਕੇ, ਸਾਡੇ ਸੱਜਣ ਉੱਚੇ ਸਦੀਂਦੇ ਨੇ,
ਮੈਂ ਰਾਹਾਂ ਦੀ ਮਿੱਟੀ ਦਾ ਹਾਣੀ, ਓਹਦੀ ਜੁੱਤੀ ਹੇਠ ਮੈਨੂੰ ਰਹਿਣ ਦਿਓ,
ਮੈਂ ਰਾਹਾਂ ਦੀ ਮਿੱਟੀ ਦਾ ਹਾਣੀ, ਓਹਦੀ ਜੁੱਤੀ ਹੇਠ ਮੈਨੂੰ ਰਹਿਣ ਦਿਓ,
ਬੁੱਕਲ ਮਾਰ ਕੇ ਹਾਸਿਆਂ ਦੀ, ਦੁੱਖਾਂ ਨੂੰ ਢੱਕ ਕੇ ਰੱਖਾਂ ਮੈਂ,
ਬੇਕਦਰਾਂ ਦਾ ਚਾਰ ਚੁਫ਼ੇਰਾ, ਓ ਦਿੱਲ ਦੀਆਂ ਦਿੱਲ ਵਿੱਚ ਰਹਿਣ ਦਿਓ,
ਬੇਕਦਰਾਂ ਦਾ ਚਾਰ ਚੁਫ਼ੇਰਾ, ਓ ਦਿੱਲ ਦੀਆਂ ਦਿੱਲ ਵਿੱਚ ਰਹਿਣ ਦਿਓ,
ਜ਼ਖਮ ਹੀ ਨੇ ਜੋ ਦਿਲ ਦੀ ਜਾਨਣ, ਮੇਰਾ ਚੀਸਾਂ ਦੁੱਖ ਵਡਾਉਂਦੀਆਂ ਨੇ,
ਪੱਤਾ ਪੱਤਾ ਕਰ ਝੜ ਜਾਵਾਂਗਾ, ਪੱਤਝੜ ਦੀ ਰੁੱਤ ਤਾਂ ਆਉਣ ਦਿਓ,
ਪੱਤਾ ਪੱਤਾ ਕਰ ਝੜ ਜਾਵਾਂਗਾ, ਪੱਤਝੜ ਦੀ ਰੁੱਤ ਤਾਂ ਆਉਣ ਦਿਓ,
Written by -ਹਰਸਿਮਰਨਜੀਤ ਸਿੰਘ (ਢੁੱਡੀਕੇ)
Friday, September 23, 2011
ਕੋਈ ਪੁੱਛੇ ਸਾਥੋਂ ਦਰਦ ਇਨਕਾਰ ਦਾ ਕੀ ਹੁੰਦਾ

ਕੋਈ ਪੁੱਛੇ ਸਾਥੋਂ ਦਰਦ ਇਨਕਾਰ ਦਾ ਕੀ ਹੁੰਦਾ
ਕੋਈ ਪੁੱਛੇ ਸਾਥੋਂ ਰੰਗ ਬਹਾਰ ਦਾ ਕੀ ਹੁੰਦਾ
ਗੁਜ਼ਰ ਜਾਣੀ ਜਿਨ੍ਹਾਂ ਦੀ ਵਿੱਚ ਵਿਛੋੜੇ ਮਰ ਮਰ ਕੇ
ਕੋਈ ਪੁੱਛੇ ਉਨ੍ਹਾਂ ਤੋਂ ਸਾਥ ਯਾਰ ਦਾ ਕੀ ਹੁੰਦਾ
ਅਸੀਂ ਯਾਰ ਨੂੰ ਰੱਬ ਤੇ ਇਸ਼ਕ ਨੂੰ ਇਬਾਦਤ ਕਹਿ ਬੈਠੇ
ਲੋਕੌ ਪੁੱਛਣ ਸਾਥੋਂ ਅਸੂਲ ਪਿਆਰ ਦਾ ਕੀ ਹੁੰਦਾ
ਆਪਣੇ ਜਿਸਮ ਵਿੱਚੋਂ ਹਰ ਬੂੰਦ ਲਹੂ ਦੀ ਬਹਾ ਦਈਏ
ਕੋਈ ਪੁੱਛੇ ਜੇ ਸਾਥੋਂ ਹੰਝੂ ਯਾਰ ਦਾ ਕੀ ਹੁੰਦਾ
ਹਰ ਵਾਰ ਸਹਾਂ ਮੈਂ ਓਹਦੇ ਨੈਣਾਂ ਦਾ ਹੱਸ ਕੇ
ਮੈਂ ਕੀ ਜਾਣਾ ਫੱਟ ਤੀਰ ਅਤੇ ਤਲਵਾਰ ਦਾ ਕੀ ਹੁੰਦਾ
ਇਸ਼ਕ ਉਮਰਾਂ ਦਾ ਰੱਚ ਗਿਆ ਜਿਨ੍ਹਾਂ ਦੇ ਹੱਡੀ
ਉਹ ਕੀ ਜਾਨਣ ਪਿਆਰ ਦਿਨ ਦੋ-ਚਾਰ ਦਾ ਕੀ ਹੁੰਦਾ
ਹਰ ਜਨਮ ਲੰਘਿਆ ਤੇਰੀ ਉਡੀਕ ਵਿੱਚ
ਕੋਈ ਪੁੱਛੇ ਸਾਥੋਂ ਸਵਾਦ ਇੰਤਜ਼ਾਰ ਦਾ ਕੀ ਹੁੰਦਾ
Friday, September 16, 2011
ਬੁੱਲਾਂ ਤੇ ਤੇਰਾ ਨਾਮ

ਬੁੱਲਾਂ ਤੇ ਤੇਰਾ ਨਾਮ , ਦਿਲ ਵਿਚ ਤੇਰਾ ਇੰਤਜ਼ਾਰ ਰਹੇਗਾ,
ਉਜੜਿਆਂ ਨੂੰ ਮੁੜ ਕੇ ਵੱਸਣ ਦ ਖਾਬ ਰਹੇਗਾ..
ਸਾਨੂੰ ਪਤਾ ਹੈ ਤੂੰ ਮੁੜ ਕੇ ਨਹੀ ਆਓਣਾ, ਨਦੀਆਂ ਨੂੰ ਫ਼ਿਰ ਵੀ ਵਹਿ ਚੁਕੇ ਪਾਣੀਆਂ ਦਾ ਇੰਤਜ਼ਾਰ ਰਹੇਗਾ..
ਸ਼ੀਸ਼ਿਆਂ ਤੇ ਜੋ ਤਰੇੜ ਪਾ ਗਏ, ਸ਼ੀਸ਼ਿਆਂ ਨੂੰ ਉਹਨਾਂ ਪੱਥਰਾਂ ਨਾਲ ਵੀ ਪਿਆਰ ਰਹੇਗਾ..
ਤੂੰ ਇਕ ਵਾਰ ਕਰ ਤਾਂ ਸਹੀ ਵਾਦਾ ਮਿਲਣ ਦਾ, ਮੈਨੂੰ ਤਾਂ ਕਈ ਜਨਮਾਂ ਤੱਕ ਤੇਰਾ ਇੰਤਜ਼ਾਰ ਰਹੇਗਾ..
Monday, August 22, 2011
Thursday, August 18, 2011
Subscribe to:
Posts (Atom)