Friday, June 25, 2010

ਹਰ ਸ਼ਾਇਰੀ ਸੋਹਣੀ ਲਗਦੀ ਹੈ,

ਹਰ ਸ਼ਾਇਰੀ ਸੋਹਣੀ ਲਗਦੀ ਹੈ,

ਜਦ ਨਾਲ ਕਿਸੇ ਦਾ ਪਿਆਰ ਹੋਵੇ,

ਓਹਦਾ ਦਰਦ ਹਕੀਮ ਨਹੀਂ ਜਾਨ ਸਕਦਾ,
ਜਿਹੜਾ ਇਸ਼ਕ ਵਿੱਚ ਬਿਮਾਰ ਹੋਵੇ,
ਲੱਗੀ ਵਾਲੇ ਜਾ ਮਿਲ ਆਉਂਦੇ,
ਚਾਹੇ ਬੈਠਾ ਯਾਰ ਸਮੁੰਰਦੋਂ ਪਾਰ ਹੋਵੇ,
ਦੁਨੀਆ ਤਾਂ ਕੀ ਰੱਬ ਵੀ ਭੁੱਲ ਜਾਂਦਾ,
ਜਦ ਬੈਠਾ ਨਾਲ ਯਾਰ ਹੋਵੇ.........

ਮੁੱਲ ਨੀ ਪਤਾ ਸੀ ਤੈਨੂੰ ਇਸ਼ਕੇ ਦਾ,
ਤਾਹੀਓਂ ਵੇਚ ਨਾਮਣਾ ਖੱਟ ਗਈ ਸੀ...
ਸਦਾ ਪਿਆਰ ਦੀ ਵਰਖਾ ਕੀਤੀ ਅਸਾਂ ਪਰ,
ਛਤਰੀ ਸੰਸਕਾਰਾਂ ਦੀ ਤਾਣ ਤੂੰ ਖੜ੍ ਗਈ ਸੀ....
ਅਣਥੱਕ ਕੋਸ਼ਿਸ਼ ਸੀ ਦਿਲ 'ਚ ਵੱਸਣ ਦੀ ਪਰ,
ਬੂਹੇ ਦਿਲ ਦੇ ਨੂੰ ਵੀ ਜਿੰਦਰਾ ਜੜ੍ ਗਈ ਸੀ...
ਉਸੇ ਥਾਏਂ ਪਿਆ ਏ ਤੇਰਾ ਇਸ਼ਕ ਖਜ਼ਾਨਾ,
ਜਿਸ ਦਿਲ ਵਿਹੜੇ ਵਿੱਚ ਤੂੰ ਦੱਬ ਗਈ ਸੀ....
ਅੱਜ ਵੀ ਹੈ ਕੋਈ ਜੋ ਮਿੱਟੀ ਵਿੱਚ ਰੁਲਦਾ,

ਜੀਹਨੂੰ ਮਿੱਟੀ ਜਾਣ ਅਧੂਰਾ ਛੱਡ ਗਈ ਸੀ...
ਪਰਤ ਕੇ ਦੇਖੇ ਸੱਜਣਾ ਜਦ ਵੀ ਪਿਛਾਂਹ ਨੂੰ,
ਮਿਲਣਗੇ ਯਾਰ ਜਿਹਨਾਂ ਨੂੰ ਠੱਗ ਗਈ ਸੀ....
ਉਸ ਥਾਏਂ ਤੈਨੂੰ ਮਿਲੂ ਇੰਤਜ਼ਾਰ ਕਰੀਂਦਾ,
ਜਿਹੜੇ ਵਿੱਚ ਰਾਹਾਂ ਛੱਡ ਗਈ ਸੀ....

Tuesday, June 15, 2010

ਪਛਾਣ ਤਾ ਮੇਰੀ ਕੋਈ ਨੀ.....

ਪਛਾਣ ਤਾ ਮੇਰੀ ਕੋਈ ਨੀ.....

ਪਤਾ ਨੀ ਕਿਉਂ ਫਿਰ ਵੀ ਲੋਕ ਮੈਨੂੰ ਪਛਾਣਦੇ ਨੇ....

ਮੁਹੱਬਤ ਤਾਂ ਮੈਨੂੰ ਓਹਦੇ ਨਾਲ ਬਥੇਰੀ ਹੈ...

ਪਤਾ ਨੀ ਕਿਉਂ ਓਹਦੇ ਇਲਾਵਾ ਸਭ ਇਹ ਗੱਲ ਜਾਣਦੇ ਨੇ…!!!

ਦੋ ਘੜੀ ਦਾ ਇਹ ਮਿਲਣ ਵੀ ਕੀ ਮਿਲਣ ਏਂ ਸੋਹਣੀਏਂ,


ਦੋ ਘੜੀ ਦਾ ਇਹ ਮਿਲਣ ਵੀ ਕੀ ਮਿਲਣ ਏਂ ਸੋਹਣੀਏਂ,
ਹੁਣ ਇੱਕਠੇ ਰਹਿਣ ਦਾ ਇਕਰਾਰ ਹੋਣਾ ਚਾਹੀਦੈ,

ਦਿਲ ਤਾਂ ਕੀ ? ਮੈਂ ਵਾਰ ਦੇਵਾਂ ਜਾਨ ਵੀ ਤੈਥੋਂ ਹਜ਼ੂਰ,
ਤੇਰੇ ਦਿਲ ਵਿਚ ਭੀ ਮਗਰ ਕੁਝ ਪਿਆਰ ਹੋਣਾ ਚਾਹੀਦੈ,

ਉਮਰ ਭਰ ਤਰਸੇ ਤੇਰੇ ਦੀਦਾਰ ਦੀ ਖਾਤਿਰ ਅਸੀਂ,
ਆਖਰੀ ਵੇਲੇ ਤਾਂ ਹੁਣ ਦੀਦਾਰ ਹੋਣਾ ਚਾਹੀਦੈ,

ਗਮ ਦੀਆਂ ਲਹਿਰਾਂ ਦੇ ਖਾਂਦਾ ਹੈ ਥਪੇੜੇ ਦੇਰ ਤੋਂ,
ਹੁਣ ਤਾਂ ਇਸ ਨਾਚੀਜ਼ ਦਾ ਬੇੜਾ ਪਾਰ ਹੋਣਾ ਚਾਹੀਦੈ,

ਹਰ ਖੁਸ਼ੀ ਹਰ ਸ਼ੌਕ ਹੈ ਕੁਰਬਾਨ ਉਸ ਲਈ..

ਹਰ ਖੁਸ਼ੀ ਹਰ ਸ਼ੌਕ ਹੈ ਕੁਰਬਾਨ ਉਸ ਲਈ..
ਹੈ ਅਸੀਂ ਰਖੀ ਬਚਾ ਕੇ ਜਾਨ ਉਸ ਲਈ..
ਕੋਲ ਉਸ ਦੇ ਜਾਣ ਨੂੰ ਦਿਲ ਨਾਂ ਕਰੇ ਫਿਰ…
ਬਣ ਗਏ ਜਦ ਤੋਂ ਅਸੀਂ ਮਹਿਮਾਨ ਉਸ ਲਈ…